ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਚੋਣ 'ਚ ਨਿਰਮਲ ਸਿੰਘ ਐਸ.ਐਸ. ਜਿੱਤੇ ਚੇਅਰਮੈਨ ਦੀ ਚੋਣ

ਫਤਿਹਗੜ• ਸਾਹਿਬ, 27 ਮਈ 2018 – ਕਸ਼ਯਪ ਸਮਾਜ ਦੇ ਮਹਾਨ ਸ਼ਹੀਦ, ਆਪਣਾ ਸਰਬੰਸ ਸਿੱਖੀ ਤੋਂ ਕੁਰਬਾਨ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਯਾਦਗਾਰ ਅਸਥਾਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ• ਸਾਹਿਬ ਦੇ ਚੇਅਰਮੈਨ ਦੀ ਚੋਣ ‘ਚ ਲੁਧਿਆਣਾ ਦੇ ਸ. ਨਿਰਮਲ ਸਿੰਘ ਐਸ.ਐਸ. ਨੇ ਜਿੱਤ ਹਾਸਲ ਕੀਤੀ. 27 ਮਈ ਨੂੰ ਟਰੱਸਟ ਦੇ 1405 ਵੋਟਰਾਂ ‘ਚੋਂ 646 ਵੋਟਰਾਂ ਨੇ ਵੋਟਾਂ ਪਾਈਆਂ. ਨਿਰਮਲ ਸਿੰਘ ਐਸ.ਐਸ. ਨੂੰ ਸਭ ਤੋਂ ਵੱਧ 284 ਵੋਟਾਂ ਪਾ ਕੇ ਕਸ਼ਯਪ ਸਮਾਜ ਨੇ ਇਕ ਨੇਕ, ਇਮਾਨਦਾਰ ਅਤੇ ਸੱਚੇ-ਸੁੱਚੇ ਇਨਸਾਨ ਨੂੰ ਟਰੱਸਟ ਦਾ ਚੇਅਰਮੈਨ ਬਣਨ ਦਾ ਮੌਕਾ ਦਿੱਤਾ.
646  ਵੋਟਾਂ ‘ਚੋਂ 9 ਵੋਟਾਂ ਕੈਂਸਲ ਹੋਈਆਂ. ਸ. ਨਿਰਮਲ ਸਿੰਘ ਐਸ.ਐਸ. ਨੂੰ 284, ਜਦਕਿ ਮਨਮੋਹਨ ਸਿੰਘ ਭਾਗੋਵਾਲੀਆ ਨੂੰ 213, ਸਰੂਪ ਸਿੰਘ ਬੇਗਵਾਲੀਆ ਨੂੰ 133, ਸਾਬਕਾ ਚੇਅਰਮੈਨ ਅਤੇ 31 ਮੈਂਬਰੀ ਕਮੇਟੀ ਦੇ ਕਨਵੀਨਰ ਪ੍ਰਸ਼ੋਤਮ ਸਿੰਘ ਨੂੰ 4 ਅਤੇ ਸਤਿੰਦਰ ਰਾਜਾ ਨੂੰ 3 ਵੋਟਾਂ ਪਾਈਆਂ. ਇਥੇ ਇਹ ਜ਼ਿਕਰ ਯੋਗ ਹੈ ਕਿ ਵੋਟਾਂ ਤੋਂ ਇਕ ਦਿਨਾਂ ਪਹਿਲਾਂ ਸਤਿੰਦਰ ਸਿੰਘ ਰਾਜਾ ਅਤੇ ਪ੍ਰਸ਼ੋਤਮ ਸਿੰਘ ਨੇ ਭਾਗੋਵਾਲੀਆ ਦੇ ਹੱਕ ‘ਚ ਬੈਠਣ ਦਾ ਫੈਸਲਾ ਕਰ ਲਿਆ ਸੀ. ਸਮਾਜ ਦੇ ਸਾਥੀਆਂ ਵੱਲੋਂ ਚੇਅਰਮੈਨ ਦੀ ਚੋਣ ਲਈ ਸਰਬਸੰਮਤੀ ਕਰਵਾਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਕਾਮਯਾਬ ਨਹੀਂ ਹੋਈਆਂ. ਸੰਗਤ ਅਤੇ ਸਮਾਜ ਦੀ ਜਾਣਕਾਰੀ ਦੱਸਿਆ ਜਾਂਦਾ ਹੈ ਕਿ ਇਸ ਟਰੱਸਟ ਦਾ ਗਠਨ ਸੰਨ 1985 ‘ਚ ਕੀਤਾ ਗਿਆ ਸੀ ਅਤੇ ਸ. ਪ੍ਰਸ਼ੋਤਮ ਸਿੰਘ ਦੇ ਪਿਤਾ ਕੈਪਟਨ ਵੀਰ ਸਿੰਘ ਨੇ ਇਸਦੇ ਪਹਿਲੇ ਚੇਅਰਮੈਨ ਦੇ ਤੌਰ ‘ਤੇ 12 ਸਾਲਾਂ ਤੱਕ ਸਰਬਸੰਮਤੀ ਨਾਲ ਜਿੰਮੇਵਾਰੀ ਸੰਭਾਲੀ ਸੀ.  
ਚੋਣ ਮੈਦਾਨ ‘ਚ  ਉਮੀਦਵਾਰ – ਚੇਅਰਮੈਨ ਦੀ ਚੋਣ ਲਈ 15 ਮਈ ਨੂੰ ਪੇਪਰ ਭਰੇ ਗਏ ਸਨ, ਜਿਸ ਦੌਰਾਨ ਸ. ਪ੍ਰਸ਼ੋਤਮ ਸਿੰਘ, ਨਿਰਮਲ ਸਿੰਘ ਐਸ.ਐਸ., ਡਾ. ਪ੍ਰੇਮ ਸਿੰਘ ਮੰਡੀ ਗੋਬਿੰਦਗੜ•, ਗੁਰਨਾਮ ਸਿੰਘ ਲਾਲੜੂ, ਮਨਮੋਹਨ ਸਿੰਘ ਭਾਗੋਵਾਲੀਆ, ਬਲਵੀਰ ਸਿੰਘ ਮੋਹਾਲੀ, ਅਜੀਤ ਸਿੰਘ ਬਟਾਲਾ, ਸਤਿੰਦਰ ਸਿੰਘ ਰਾਜਾ, ਗੁਰਮੀਤ ਸਿੰਘ ਮੋਰਿੰਡਾ,  ਰਣਜੀਤ ਸਿੰਘ ਠੇਕੇਦਾਰ, ਨਵਤੇਜ ਸਿੰਘ ਖੰਨਾ, ਸਰੂਪ ਸਿੰਘ ਬੇਗੋਵਾਲ, ਮਲਹਾਰਾ ਸਿੰਘ ਮੋਰਿੰਡਾ, ਗੁਰਮੁਖ ਸਿੰਘ ਮੋਰਿੰਡਾ ਅਤੇ ਸੋਹਣ ਸਿੰਘ ਚੀਮਨਾ ਸਮੇਤ 15 ਉਮੀਦਵਾਰਾਂ ਨੇ ਪੇਪਰ ਭਰੇ ਸਨ.
ਇਸ ਤੋਂ ਬਾਅਦ 20 ਮਈ ਨੂੰ ਪੇਪਰ ਵਾਪਸ ਲੈਣ ਦਾ ਦਿਨ ਸੀ. ਪੇਪਰਾਂ ਦੀ ਪੜਤਾਲ ‘ਚ ਸੋਹਣ ਸਿੰਘ ਚੀਮਨਾ ਦੇ ਪੇਪਰ ਸਹੀ ਨਾ ਹੋਣ ਕਾਰਣ ਰੱਦ ਕਰ ਦਿੱਤੇ ਗਏ. ਹੁਣ ਚੋਣ ਮੈਦਾਨ ‘ਚ 14 ਉਮੀਦਵਾਰ ਸਨ. ਇਸ ਦੌਰਾਨ ਸਮਾਜ ਦੇ ਸਾਥੀਆਂ ਵੱਲੋਂ ਸਾਰਾ ਦਿਨ ਆਪਸੀ ਸਹਿਮਤੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਗੱਲ ਨਾ ਬਣੀ. ਅਖੀਰ ‘ਚ 9 ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ ਅਤੇ 5 ਉਮੀਦਵਾਰ ਸ. ਪ੍ਰਸ਼ੋਤਮ ਸਿੰਘ, ਨਿਰਮਲ ਸਿੰਘ ਐਸ.ਐਸ., ਸਰੂਪ ਸਿੰਘ ਬੇਗੋਵਾਲ, ਮਨਮੋਹਨ ਸਿੰਘ ਭਾਗੋਵਾਲੀਆ ਅਤੇ ਸਤਿੰਦਰ ਸਿੰਘ ਰਾਜਾ ਮੈਦਾਨ ‘ਚ ਰਹਿ ਗਏ. ਚੋਣ ਕਮੇਟੀ ਨੇ ਇਹਨਾਂ ਪੰਜਾਂ ਮੈਂਬਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ.
27 ਮਈ ਨੂੰ ਵੋਟਾਂ ਵਾਲੇ ਦਿਨ ਪੰਜਾਬ ਭਰ ਤੋਂ ਵੋਟਰਾਂ ਨੇ ਆ ਕੇ ਵੋਟਾਂ ਪਾਈਆਂ. ਰਿਟਰਨਿੰਗ ਅਫਸਰ ਸ. ਕਰਮਜੀਤ ਸਿੰਘ ਤਾਜਪੁਰੀ ਅਤੇ ਚੋਣ ਅਫਸਰ ਗੁਰਦੇਵ ਸਿੰਘ ਨਾਭਾ, ਸਰਵਣ ਸਿੰਘ ਬਿਹਾਲ, ਬਲਵੀਰ ਸਿੰਘ ਪਾਹੜਾ, ਕੁਲਦੀਪ ਸਿੰਘ ਸਰਹਿੰਦ, ਗੁਰਦੇਵ ਸਿੰਘ ਟਾਕ ਲੁਧਿਆਣਾ ਅਤੇ ਰਾਜ ਕੁਮਾਰ ਪਾਤੜਾਂ ਦੀ ਟੀਮ  ਨੇ ਬੜੇ ਹੀ ਸ਼ਾਂਤਮਈ ਢੰਗ ਨਾਲ ਚੋਣਾਂ ਪੂਰੀਆਂ ਕਰਵਾਈਆਂ. ਸ਼ਾਮ ਚਾਰ ਵਜੇ ਤੱਕ ਵੋਟਾਂ ਪਾਈਆਂ ਗਈਆਂ ਅਤੇ ਉਸ ਤੋਂ ਬਾਅਦ ਗਿਣਤੀ ਦਾ ਕੰਮ ਸ਼ੁਰੂ ਹੋਇਆ. ਗਿਣਤੀ ਤੋਂ ਬਾਅਦ ਚੋਣ ਕਮੇਟੀ ਨੇ ਐਲਾਨ ਕੀਤਾ ਕਿ ਲੁਧਿਆਣਾ ਤੋਂ ਸ. ਨਿਰਮਲ ਸਿੰਘ ਐਸ.ਐਸ. ਨੇ ਨੇੜਲੇ ਵਿਰੋਧੀ ਸ. ਮਨਮੋਹਨ ਸਿੰਘ ਭਾਗੋਵਾਲੀਆ ਨੂੰ 73 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ. ਸਰੂਪ ਸਿੰਘ ਬੇਗੋਵਾਲਾ 133 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ.
ਨਤੀਜਿਆਂ ਦੇ ਐਲਾਨ ਤੋਂ ਬਾਅਦ ਨਵੇਂ ਚੁਣੇ ਗਏ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਜਿਹੜੀ ਸੇਵਾ ਉਹਨਾਂ ਨੂੰ ਬਖਸ਼ੀ ਹੈ ਕਿ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਉਸਨੂੰ ਪੂਰਾ ਕਰਨਗੇ. ਕਸ਼ਯਪ ਕਰਾਂਤੀ ਟੀਮ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੀ ਸੇਵਾ ਨੂੰ ਮੁੱਖ ਰੱਖ ਕੇ ਚੋਣ ਲੜੀ ਹੈ ਅਤੇ ਪਹਿਲਾਂ ਵੀ ਉਹਨਾਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ 5 ਏਕੜ ਵਿਚ ਬਣ ਰਹੀ ਯਾਦਗਾਰ ‘ਚ ਅਹਿਮ ਭੂਮਿਕਾ ਨਿਭਾਈ ਹੈ. ਉਹਨਾਂ ਕਿਹਾ ਕਿ ਟਰੱਸਟ ਦੀ ਸਾਲਾਂ ਤੋਂ ਬੰਦ ਪਈ ਮੈਂਬਰਸ਼ਿਪ ਖੋਲੀ ਜਾਏਗੀ ਅਤੇ ਇਸ ਅਸਥਾਨ ਦੀ ਬਿਹਤਰੀ ਲਈ ਉਪਰਾਲੇ ਕੀਤੇ ਜਾਣਗੇ. ਉਹਨਾਂ ਕਿਹਾ ਕਿ ਉਹ ਸਮਾਜ ਦੇ ਸਾਰੇ ਸਾਥੀਆਂ ਦਾ ਸਤਿਕਾਰ ਕਰਦੇ ਹਨ ਅਤੇ ਕਿਸੇ ਪ੍ਰਤੀ ਵੀ ਉਹਨਾਂ ਦੇ ਦਿਲ ‘ਚ ਕੋਈ ਗਿਲਾ ਸ਼ਿਕਵਾ ਨਹੀਂ ਹੈ. ਉਹ ਸਾਰਿਆਂ ਨੂੰ ਨਾਲ ਲੈ ਕੀ ਟਰੱਸਟਅਤੇ ਕੌਮ ਦੀ ਚੜ•ਦੀ ਕਲਾ ਲਈ ਦਿਲੋਂ ਕੰਮ ਕਰਨਗੇ. ਉਹਨਾਂ ਇਸ ਜਿੱਤ ਲਈ ਆਪਣੇ ਸਾਰੇ ਸਾਥੀਆਂ, ਟੀਮ ਅਤੇ ਕੌਮ ਦਾ ਧੰਨਵਾਦ ਕੀਤਾ. ਟੱ੍ਰਸਟ ਦੇ ਸਾਬਕਾ ਚੇਅਰਮੈਨ ਅਤੇ 31 ਮੈਂਬਰੀ ਕਮੇਟੀ ਦੇ ਕਨਵੀਨਰ ਸ. ਪ੍ਰਸ਼ੋਤਮ ਸਿੰਘ ਨੇ ਚੋਣਾਂ ‘ਚ ਜਿੱਤ ਹਾਸਲ ਕਰਨ ਤੇ ਸ. ਨਿਰਮਲ ਸਿੰਘ ਨੂੰ ਵਧਾਈ ਦਿੱਤੀ.
ਅਦਾਰਾ ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਨੂੰ ਸ. ਨਿਰਮਲ ਸਿੰਘ ਐਸ.ਐਸ. ਨੂੰ ਇਸ ਜਿੱਤ ਅਤੇ ਚੇਅਰਮੈਨ ਬਣਨ ‘ਤੇ ਵਧਾਈਆਂ ਦਿੱਤੀ. ਇਸਦੇ ਨਾਲ ਨਾਲ ਪੂਰੇ ਪੰਜਾਬ ਤੋਂ ਵਧਾਈ ਦੇ ਸੰਦੇਸ਼ ਆ ਰਹੇ ਹਨ. ਆਸ ਕਰਦੇ ਹਾਂ ਕਿ ਉਹ ਆਪਣੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ ਪੂਰੀ ਕਰਨਗੇ.  
ਸ. ਨਿਰਮਲ ਸਿੰਘ ਐਸ.ਐਸ. ਦਾ ਚੋਣ ਮੈਨੀਫੈਸਟੋ
1. ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟੱ੍ਰਸਟ (ਰਜਿ.) ਸ਼੍ਰੀ ਫਤਿਹਗੜ• ਸਾਹਿਬ ਦਾ ਹਿਸਾਬ-ਕਿਤਾਬ ਕੰਪਿਊਟਰਾਈਜ਼ਡ ਅਤੇ ਆਨ-ਲਾਈਨ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਮੈਂਬਰ ਕਿਸੇ ਸਮੇਂ ਵੀ ਚੈਕ ਕਰ ਸਕੇ.
2. ਸ਼ਹੀਦੀ ਜੋੜ ਮੇਲੇ ਤੇ ਆਈਆਂ ਸੰਗਤਾਂ ਵਾਸਤੇ ਜਗ•ਾ ਖਰੀਦੀ ਜਾਏਗੀ ਤਾਂ ਜੋ ਟ੍ਰੈਕਟਰ-ਟਰਾਲੀਆਂ ਆਦਿ ਵਹੀਕਲ ਖੜ•ਾਉਣ ਵਿਚ ਕੋਈ ਮੁਸ਼ਕਲ ਨਾ ਆਵੇ.
3. ਕਸ਼ਯਪ ਸਮਾਜ ਦੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਪੜ•ਾਈ ਵਿਚ ਹੁਸ਼ਿਆਰ ਹਨ ਉਨ•ਾਂ ਨੂੰ ਉਚ ਸਿੱਖਿਆ ਦੇਣ ਵਾਸਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ.
4. ਕਸ਼ਯਪ ਸਮਾਜ ਦੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਿਖੇ ਕਰਵਾਏ ਜਾਣਗੇ.
5. ਬਾਬਾ ਮੋਤੀ ਰਾਮ ਮਹਿਰਾ ਜੀ ਦੇ ਨਾਮ ਤੇ ਸਕੂਲ ਖੋਲਿਆ ਜਾਵੇਗਾ ਜਿਸ ਵਿਚ ਪੜ•ਾਈ ਦੇ ਨਾਲ-ਨਾਲ ਤਕਨੀਕੀ ਸਿੱਖਿਆ ਦਿੱਤੀ ਜਾਵੇਗੀ.
6. ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਜੋ ਫਰੀ ਡਿਸਪੈਂਸਰੀ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿਚ ਖੂਨਦਾਨ ਕੈਂਪ ਲਗਵਾਏ ਜਾਣਗੇ.
7. ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਜੰਤਰੀ ਦੇ ਨਾਲ-ਨਾਲ ਉਨ•ਾਂ ਦੀ ਜੀਵਨੀ ਨਾਲ ਸੰਬੰਧਿਤ ਪੁਸਤਕਾਂ ਛਪਵਾ ਕੇ ਸੰਗਤਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ ਤਾਂ ਜੋ ਧਰਮ ਪ੍ਰਚਾਰ ਹੋ ਸਕੇ.
8.ਆਰਕੀਟੈਕਟ ਪਾਸੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਦਾ ਨਕਸ਼ਾ ਬਣਾ ਕੇ ਉਸਦਾ ਹੋਰ ਜ਼ਿਆਦਾ ਸੁੰਦਰੀਕਰਨ ਕੀਤਾ ਜਾਵੇਗਾ.
9. ਸੰਗਤਾਂ ਲਈ ਜੋ ਲੰਗਰ ਬਣਾਇਆ ਜਾਂਦਾ ਹੈ ਉਸ ਵਿੱਚ ਤਰੁੱਟੀਆਂ ਨੂੰ ਦੂਰ ਕੀਤਾ ਜਾਵੇਗਾ.
10. ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਜੋਂ ਜੋ ਕਮਰੇ ਤਿਆਰ ਕਰਵਾਏ ਗਏ ਹਨ ਉਨਹਾਂ ਵਿਚ ਯਾਤਰੀਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਤੋਂ ਟਰੱਸਟ ਦੀ ਆਮਦਨ ਵਧੇਗੀ.
11. ਟਰੱਸਟ ਦੇ ਸੰਵਿਧਾਨ ਵਿਚ ਜਨਰਲ ਇਜਲਾਸ ਬੁਲਾ ਕੇ ਸੋਧਾਂ ਕੀਤੀਆਂ ਜਾਣਗੀਆਂ.