ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਜੋੜ ਮੇਲੇ ਸੰਬੰਧੀ ਹੋਈ ਪ੍ਰਬੰਧਕੀ ਟੀਮ ਦੀ ਮੀਟਿੰਗ

ਟਰਸਟ ਦੀ ਮੀਟਿੰਗ ਦੌਰਾਨ ਹਾਜਰ ਪ੍ਰਬੰਧਕੀ ਟੀਮ ਅਤੇ ਮੈਂਬਰ ਸਾਹਿਬਾਨ

ਫਤਿਹਗੜ ਸਾਹਿਬ, 8-11-2020 (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰਸਟ (ਰਜਿ.) ਸ਼੍ਰੀ ਫਤਿਹਗੜ ਸਾਹਿਬ ਦੀ ਪ੍ਰਬੰਧਕੀ ਅਤੇ ਕਾਰਜਕਾਰੀ ਟੀਮ ਦੀ ਇਕ ਅਹਿਮ ਮੀਟਿੰਗ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਦੀ ਪ੍ਰਧਾਨਗੀ ਹੇਠ 8 ਨਵੰਬਰ 2020 ਨੂੰ ਬਾਬਾ ਜੀ ਦੀ ਯਾਦਗਾਰ ਵਿਖੇ ਹੋਈ। ਇਸ ਮੀਟਿੰਗ ਵਿਚ ਸਲਾਨਾ ਸ਼ਹੀਦੀ ਜੋੜ ਮੇਲਾ ਮਨਾਉਣ ਸੰਬੰਧੀ ਪ੍ਰੋਗਰਾਮ ਉਲੀਕੇ ਗਏ ਅਤੇ ਪ੍ਰਬੰਧਕੀ ਡਿਊਟੀਆਂ ਲਗਾਈਆਂ ਗਈਆਂ। ਟਰਸਟ ਵੱਲੋਂ ਸਾਲ 2018 ਤੋਂ ਲੈ ਕੇ 30-9-2020 ਤੱਕ ਕੀਤੇ ਗਏ ਵਿਕਾਸ ਕਾਰਜਾਂ ਦੀ ਰਿਪੋਰਟ ਅਤੇ ਟਰਸਟ ਵੱਲੋਂ ਇਸ ਦੌਰਾਨ ਬਣਾਏ ਗਏ 1000 ਮੈਂਬਰਾਂ ਬਾਰੇ ਜਾਣਕਾਰੀ ਦਿੱਤੀ ਗਈ। ਸਾਰੇ ਮੈਂਬਰਾਂ ਚੇਅਰਮੈਨ ਦੀ ਹਾਜਰੀ ਵਿਚ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਅਤੇ ਪਿਛਲੀ ਦਿਨੀਂ ਟਰਸਟ ਵੱਲੋਂ ਖਰੀਦੀ ਗਈ ਅੱੱਧਾ ਕਿਲਾ ਜਮੀਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਬਾਬਾ ਮੋਤੀ ਰਾਮ ਮਹਿਰਾ ਦੇ ਨਾਮ ਉਪਰ ਲੁਧਿਆਣਾ ਵਿਖੇ ਚੱਲ ਰਹੇ ਸਕੂਲ ਨੂੰ ਮਾਈਕ ਸਹਾਇਤਾ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ।
ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਦੱਸਿਆ ਕਿ ਟਰੱਸਟ ਵੱਲੋਂ ਬਣਾਈ ਗਈ ਵੈਬਸਾਈਟ ਉਪਰ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਇਤਿਹਾਸ ਅਤੇ ਟਰੱਸਟ ਦੀ ਕਾਰਵਾਈ ਦੀ ਸਾਰੀ ਜਾਣਕਾਰੀ ਇਸ ਵੈਬਸਾਈਟ ਉਪਰ ਪਾਈ ਜਾਵੇਗੀ। ਮੀਟਿੰਗ ਵਿਚ 1 ਅਪ੍ਰੈਲ 2019 ਤੋਂ ਲੈ ਕੇ 31 ਮਾਰਚ 2020 ਤੱਕ ਦਾ ਲੇਖਾ-ਜੋਖਾ ਵੀ ਪੜ ਕੇ ਸੁਣਾਇਆ ਗਿਆ। ਇਸ ਮੀਟਿੰਗ ਵਿਚ ਸੀਨੀਅਰ ਵਾਈਸ ਚੇਅਰਮੈਨ ਸ. ਸੁਖਦੇਵ ਸਿੰਘ ਰਾਜ, ਠੇਕੇਦਾਰ ਰਣਜੀਤ ਸਿੰਘ, ਬਲਬੀਰ ਸਿੰਘ ਬੱਬੂ ਤੋਂ ਅਲਾਵਾ ਸ. ਬਲਦੇਵ ਸਿੰਘ ਦੁਸਾਂਝ, ਗੁਰਦੇਵ ਸਿੰਘ ਨਾਭਾ, ਡਾ. ਪ੍ਰੇਮ ਸਿੰਘ, ਹਰਮਿੰਦਰ ਸਿੰਘ ਈ.ਟੀ.ਓ. (ਰਿਟਾ.), ਅਮੀ ਚੰਦ, ਸਰਵਣ ਸਿੰਘ ਬਿਹਾਲ, ਬਨਾਰਸੀ ਦਾਸ, ਨਵਜੋਤ ਸਿੰਘ, ਰਾਮ ਸਿੰਘ, ਜੋਗਿੰਦਰ ਪਾਲ, ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਚੇਅਰਮੈਨ ਸ਼੍ਰੀ ਐਨ. ਆਰ. ਮਹਿਰਾ, ਓਮ ਪ੍ਰਕਾਸ਼ ਮਹਿਰਾ, ਜੈ ਕ੍ਰਿਸ਼ਨ ਕਸ਼ਯਪ, ਗੁਰਮੀਤ ਸਿੰਘ ਮੋਰਿੰਡਾ ਆਦਿ ਮੈਂਬਰ ਸ਼ਾਮਲ ਸਨ। ਸਾਰੇ ਮੈਂਬਰਾਂ ਨੇ ਪਿਛਲੇ ਦਿਨਾਂ ਵਿਚ ਸਵਰਗਵਾਸ ਹੋਏ ਮੈਂਬਰਾਂ ਨੂੰ 2 ਮਿਨਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ।